..ਕਰ ਦਿੱਤੇ

ਚਿੱਟੇ ਫੁੱਲ ਚਮੇਲੀ ਦੇ,
ਸਾਰੇ ਨਾਰਾਜ਼ ਕਰ ਦਿੱਤੇ,
ਤੂੰ ਸੁਰਖ ਬੁੱਲ੍ਹੀਆਂ ਨਾਲ ਚੁੰਮ ਕੇ,
ਗੇਂਦੇ ਵੀ ਗੁਲਾਬ ਕਰ ਦਿੱਤੇ ।

ਤੇਰੇ ਸਾਹਾਂ ਦੀ ਖੁਸ਼ਬੋ ਨਾਲ,
ਉਹ ਮਹਿਕਣ ਲੱਗ ਗਏ,
ਸੁੰਨੇ ਜੇ ਉੱਸ ਬਾਗ ਵਿਚ ,
ਪੰਛੀ ਚਹਿਕਣ ਲੱਗ ਗਏ।

ਛੂਹ ਕੇ ਤੇਰੀ ਉਂਗਲਾ ਨੂੰ,
ਕੱਚੀ ਕਲੀਆਂ ਵਾਲੇ ਵੀ ਖਿਲ ਗਏ,
ਸਦੀਆਂ ਤੋਂ ਵਿਛੜੇ ਹੋਏ,
ਸੱਜਣ-ਸੱਜਣੀ ਜਯੋਂ ਮਿਲ ਗਏ।

ਤੇਰੇ ਸੂਟ ਵਾਲੀਆਂ ਤਿਤਲੀਆਂ ਵੀ,
ਉੱਡ ਗਈਆਂ ਚਾਰੋ ਦਿਸ਼ਾਂ ਵਿਚ,
ਬਹਾਰਾਂ ਜੇਹੀ ਮੁਟਿਆਰ ਨੇ,
ਜਾਨ ਪਾਈ ਵੇਖੋ ਬੇਜਾਂ ਵਿਚ ।

ਵੇਖਦੇ-ਵੇਖਦੇ ਹਵਾ ਦੇ ਨਾਲ,
ਚੁੰਨੀ ਸਤਰੰਗੀ ਸਿਰ ਤੋਂ ਉੱਡ ਗਈ,
ਫਿਰ ਰੰਗਿਆ ਗਿਆ ਅੰਬਰ ਵੀ,
ਇੱਕ ਪੀਂਘ ਅਰਸ਼ਾਂ ਤੇ ਬੁਣ ਗਈ ।

ਚੰਨ ਸਮਝ ਤੇਰੇ ਚਿਹਰੇ ਨੂੰ,
ਸੂਰਜ,ਸ਼ਾਮਾਂ,ਸਮਾ ਸਭ ਸੋ ਗਏ,
ਕਈਂ ਅੱਖੀਆਂ ‘ਚੋਂ ਨੀਂਦਾਂ ਉੱਡ ਗਈਆ,
ਕਈਂ ਸੁਫ਼ਨੇ ਫਨਾਂ ਜਹੇ ਹੋ ਗਏ ।

ਮਦੀਰਾ ਬਰਸੀ ਯਾ ਮੀਹ ਆ,
ਪਤਾ ਨਾ ਲੱਗੇ ਵੀ ਕੀ ਆ,
ਤੇਰੀ ਨਸ਼ੀਲੀ ਤੱਕਣੀ ਨੇ,
ਬੱਦਲ ਵੀ ਸ਼ਰਾਬ ਨਾਲ ਭਰ ਦਿੱਤੇ ।

ਚਿੱਟੇ ਫੁੱਲ ਚਮੇਲੀ ਦੇ,
ਸਾਰੇ ਨਾਰਾਜ਼ ਕਰ ਦਿੱਤੇ,
ਤੂੰ ਸੁਰਖ ਬੁੱਲ੍ਹੀਆਂ ਨਾਲ ਚੁੰਮ ਕੇ,
ਗੇਂਦੇ ਵੀ ਗੁਲਾਬ ਕਰ ਦਿੱਤੇ ।

~Simrnaa Cross

Advertisements

..ਬਣ ਗਏ

ਜੋੜ-ਜੋੜ ਕੇ ਹਰਫ਼ ….
….ਕਈ ਨਾਮ ਬਣ ਗਏ,
ਕਈਂ ਪਿੰਡ-ਸ਼ਹਿਰ ਵੱਸ ਗਏ,
… ਕਈਂ ਸ਼ਮਸ਼ਾਨ ਬਣ ਗਏ।
ਕਈਂ ਬਦਨਾਮ ਹੋ ਗਏ,
ਕਈਂ ਗੁੰਮਨਾਮ ਬਣ ਗਏ…
ਕਈ ਚਾਨਣੀ ਹੇਠਾਂ ਵੀਰਾਨ ਹੋਏ,
ਕਈ ਧੁੱਪਾਂ ‘ਚ ਬਹਾਰ ਬਣ ਗਏ।

ਕਈਂ ਰੁਖਸਾਰ ਨੂੰ ਚੁੱਮ ਕੇ ਡਿੱਗ ਗਏ,
ਕਈ ਸ਼ਰਾਬ ਵਿਚ ਮਿਲ ਗਏ….
ਕਈਂ ਅੱਖਾਂ ਵਿਚ ਘੁਲ ਕੇ,
ਨਾਂ ਕਹੀ ਦਾਸਤਾਂ ਬਣ ਗਏ।
ਮੇਰੇ ਹੰਜੂਆਂ ਨਾਲ ਵੀ ਕਈਂ ….ਜਾਮ ਬਣ ਗਏ,
ਤੇਰੇ ਵੀ ਤਾਂ ਹੰਜੂ ਕਈ …ਗੌਹਾਰ ਬਣ ਗਏ,
ਜੋੜ-ਜੋੜ ਕੇ ਹਰਫ਼ ….
….ਕਈ ਨਾਮ ਬਣ ਗਏ,
ਕਈਂ ਪਿੰਡ-ਸ਼ਹਿਰ ਵੱਸ ਗਏ,
… ਕਈਂ ਸ਼ਮਸ਼ਾਨ ਬਣ ਗਏ।

ਜਿਹੜੇ ਡਰ ਦੇ ਸੀ ਇਸ਼ਕ ਤੋਂਹ,
ਓਹੀ ਆਸ਼ਿਕ ਬਣ ਗਏ,
ਜਿਹੜੇ ਮਰਦੇ ਸੀ ਯਾਰ ਉੱਤੇ,
ਉਹ ਕਾਤਿਲ ਬਣ ਗਏ…
ਕੁੱਝ ਇੱਦਾਂ ਹੀ ਜ਼ਿੰਦਗੀ ਦੇ,ਅਫਸਾਨੇਂ ਬਣ ਗਏ….
ਕਈ ਆਪਣੇ ਬੇਗਾਨੇ ਹੋਏ,
ਕਈਂ ਅਜਨਬੀ ਵੀ…
….ਮੇਰੇ ਦੀਵਾਨੇ ਬਣ ਗਏ।

ਕਈਂ ਖੁਦਾ ਨੂੰ ਰੋਜ਼ ਮਾਰਦੇ,
ਝੂਠੀ ਕਸਮਾਂ ਖਾ- ਖਾ ਕੇ…
ਕਈ ਖੁਦਾ ਨੂੰ ਮਨਾਉਂਦੇ,
ਝੂਠੇ ਗੀਤ ਗਾ-ਗਾ ਕੇ,
ਕਈਂ ਵਾਅਦੇ ਪੁਰਾ ਕਰਨ ਲਈ ,
ਅਣਜਾਣ ਬਣ ਗਏ….
ਜੋੜ-ਜੋੜ ਕੇ ਹਰਫ਼ ….
….ਕਈ ਨਾਮ ਬਣ ਗਏ,
ਕਈਂ ਪਿੰਡ-ਸ਼ਹਿਰ ਵੱਸ ਗਏ,
… ਕਈਂ ਸ਼ਮਸ਼ਾਨ ਬਣ ਗਏ।

~Simrnaa Cross

तेरा असर

वो चुन्नरी से सर ढक कर,
आईने के सामने नही जाती….
वो तारों से सजी रात में,
चाँद निहार लेती है ।

वो अपने इलाही बदन पर,
भारी ज़ेवर नही रखती….
सुनहरी धूप में वो खिलती है,
और चांदनी से नूर लेती है ।

“सादगी में जो अदा है,”
ऐसी कई ग़ज़लें हैं उसके चेहरे पर….
कईं शायर उसे खुदा मानते हैं,
और वो खुद भी कुरान पढ़ती है ।

बड़ी मुश्किल से निकला था,
मैं उसकी ज़ुल्फों की क़ुरबत से….
कोशिश थी होठों पर जाने की,
लेकिन उसकी आंखें नज़रें डूबा देती हैं ।

काला रंग होगा हर जगह,
एक दिन जब क़यामत आएगी….
वैसे तो वो भी हिजाब पहनकर,
नैनों में काजल भर लेती है ।

गुलिस्तां के पंछी….गिलहरियां,
छोड़ आए हैं अपने आशियानों को….
तुझे कुदरत वो मानते हैं,
तुमने तो आब-ओ-हवा ही बदल दी है ।

कईं मधुमखियाँ….कईं तितलियाँ,
फूलों को ही तन्हा कर गई….
गुलाब की कच्ची कली को ही,
वो शिरीन-शहद समझ रहे हैं ।

जिन झोंकों में हम,दम भरते थे,
वो तो तेरी ज़ुल्फ़ें ही नही छोड़ते….
तभी तो तेरे शहर की गलियों में,
नए पेड़ लग रहे है ।

उनकी चुन्नरी के सितारे ….
जैसे चाँद के पास तारे….
तभी तो हम सोते नहीं,
रातों में भी जग रहे है….

~Simnraa Cross

ਹਲਕਾ-ਹਲਕਾ

ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ,
ਅਰਸ਼ਾਂ ਨੂੰ ਗੂੜ੍ਹਾ ਕਰਨ ਲਈ ਤੁਰਿਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ….

ਜੜ੍ਹਾਂ ਵਿਚ ਰੱਸ ਚੱਲਿਆ ਮੀਹ ਬਣਕੇ,
ਬੁੱਲ੍ਹਾ ਤੇ ਆਵੇ ਜੱਪ ਕੇ ਮਣਕੇ,
ਟੁੱਟੀ ਡੋਰ… ਨਾਂ ਇਸ਼ਕ ਕੋਈ ਸਿਮਰਦਾ,
ਤਾਰਿਆਂ ਤੋਂ ਮਹਿਤਾਬ ਵੀ ਬਿਛੜਦਾ,
ਦੁਆਵਾਂ ਨੂੰ ਅਲਾਹ ਦਾ ਘਰ ਭੁੱਲਿਆ….
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ,
ਅਰਸ਼ਾਂ ਨੂੰ ਗੂੜ੍ਹਾ ਕਰਨ ਲਈ ਤੁਰਿਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ….

ਅੱਲ-ਮਤੀਨ….
ਕੋਈ ਇਸ਼ਕ ਤੋਂ ਬਚਾਵੋ,
ਸ਼ਬਨਮ ਜਿਹਾ ਨਰਮ ਨਹੀਂ…
ਖ਼ਾਰ ਬਣ ਚੁਭਦਾ ਦਿਲ ਤੇ,
ਧੁੱਪ ਵਾਂਗ ਇਹ ਗਰਮ ਨਹੀਂ…
ਰਾਖ ਬਣ ਠਾਰੇ ਮਿੱਲ ਕੇ,
ਕਿਸੇ ਮਕਤਵ ਨੂੰ ਕਹੋ,
ਲਫ਼ਜ਼ ਨਫਰਤ ਤੇ ਸਿਖਾਦੋ,
ਅੱਲ-ਮਤੀਨ….
ਕੋਈ ਇਸ਼ਕ ਤੋਂ ਬਚਾਵੋ…..
ਅੱਲ-ਮਜੀਦ ….
ਨਜਾਤ ਦਿਲਾ ਦੋ ਇਸ ਹਯਾਤ ਤੋਂ,
ਦਸਤੱਕ ਦੇ ਆਇਆ ਇਸ਼ਕ ਹੀ….
ਦਰ ਤਾਂਹੀ ਦਰਦਾਂ ਦਾ ਖੁੱਲਿਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ,
ਅਰਸ਼ਾਂ ਨੂੰ ਗੂੜ੍ਹਾ ਕਰਨ ਲਈ ਤੁਰਿਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ….

ਮੁਸਲਸਲ ਲੱਥ ਰਹੇ ਰੰਗ ਸ਼ਾਮਾਂ ਦੇ,
ਲੋਏ ਲੈ ਗਇਆ ਕੋਈ ਸ਼ਮਾਹਾ ਦੇ,
ਇਮਦਾਦ ਮੰਗਦੀ ਏ ਕੁਦਰਤ,
ਖੁਦਾ ਭੇਜ ਕਾਮਿਦ ਕੋਈ ਰਾਹਾਂ ਤੇ….
ਬਰਕ ਲਿਸ਼ਕੇ….,
ਅਬਰਾਂ ਤੋਂਹ ਸ਼ੀਰੀਂ ਰੱਸ ਡੁੱਲ੍ਹੇਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ,
ਅਰਸ਼ਾਂ ਨੂੰ ਗੂੜ੍ਹਾ ਕਰਨ ਲਈ ਤੁਰਿਆ,
ਹਵਾ ਵਿਚ ਹਲਕਾ-ਹਲਕਾ ਇਸ਼ਕ ਘੁਲਿਆ ….

~ Simrnaa Cross

“U are,U were”

You are my lover, You were my crush,
Long distance roads between us.
Now you sing in heaven, I’m yelling in hell,
Here I’m master devil…
…. and you are an angel.
When I think about you, I feel your touch,
How can we meet in sinners rush ?
You are my lover, You were my crush,
Long distance roads between us.

I don’t need whiskey,
I’m addicted to you.
Just want your soul,
Leaves body unused.
It’s a land of whores…Here all are non veg,
Wearing fake masks of love,
Buddy snatchers of flesh.
I’m a prostitute.. in hands of luck,
Every bad time.. life gives me fuck.
You are my lover, You were my crush,
Long distance roads between us.

Come with me… I take you to the skies.
Where rainbow smiles.. and cloud cries.
Soil waits for these tear drops….
Then,
Blossoming flowers, grin of crops.
God will die,
Because of you…. Because of me,
You swear god too much.
You are my lover, You were my crush,
Long distance roads between us.

~Simrnaa Cross

“SOMETIMES”

Sometimes rain burns me,
Sometimes fire warms me….
Sometimes pain help me,
Sometimes happiness harms me.

Sometimes, I feel…
I really love her,
Sometimes, it seems…
She’s my soul.

Sometimes it all disappear,
Sometimes it all become real.
“Sometimes” take my somnium,
“Sometimes” make me insomniac.

Sometimes prayers curse me,
Sometimes profanity bless me….
Sometimes,
…… this hush disturbs me.
Sometimes storms calm me.
Sometimes rain burns me.
And sometimes,
…… fire warms me….
Sometimes pain heal me,
And sometimes,
……Happiness harms me.

~Simrnaa Cross

ਕਾਤਿਲ ਇਸ਼ਕ

ਇਸ਼ਕ ਹੀ ਕਾਤਲ ਹੈ,
ਕਾਤਲ ਹੈ ਆਸ਼ਿਕ਼ ਦਾ….
ਜਿਵੇਂ ਪਤੰਗਾ ਲੋ ਨਾਲ ਇਸ਼ਕ ਕਰਕੇ ,
ਮਰ ਜਾਂਦਾ ਅੱਗ ਵਿਚ ਜਲਕੇ….
ਇਸ਼ਕ ਹੀ ਕਾਤਲ ਹੈ,
ਕਾਤਲ ਹੈ ਆਸ਼ਿਕ਼ ਦਾ….

ਇਸ਼ਕ ਨੂੰ ਪਾਉਣਾ ,
ਤੇ ਇਸ਼ਕ ਕਰਨਾ…. ਇੰਨਾ ਦੋਵਾਂ ਗੱਲਾਂ ਵਿਚ ਬਹੁਤ ਫਰਕ ਹੈ।
ਇਸ਼ਕ ਨੂੰ ਪਾਉਣਾ ਹਰ ਕਿਸੇ ਦੀ ਕਿਸਮਤ ਵਿਚ ਨਹੀਂ,ਪਰ ਇਸ਼ਕ ਕਰਨੇ ਦਾ ਹੱਕ ਹਰ ਕਿਸੇ ਦਾ ਹੈ।

ਪਰ ਸੱਭ ਤੋਂ ਵੱਡੀ ਗਲਤੀ ਉਸ ਵੱਖਤ ਹੁੰਦੀ ਹੈ…ਜਦੋ ਕੋਈ ਇਸ਼ਕ ਨੂੰ ਨਹੀਂ ਇਸ਼ਕ ਵਾਲੀ ਸ਼ਹਿ ਨੂੰ ਆਪਣਾ ਹੱਕ ਸਮਝ ਲਵੇ।
ਜਿਵੇ ਚਕੋਰ ਦਾ ਇਸ਼ਕ ਚੰਨ ਨਾਲ। ਕਿੰਨਾ ਬੇਰਹਿਮ ਹੈ ਇਹ ਇਸ਼ਕ। ਵਿਚਾਰੀ ਚਕੋਰ ਮਹਿਤਾਬ ਨੂੰ ਪਾਉਣ ਦੀ ਖਵਾਇਸ਼ ਵਿਚ ਆਪਣੀ ਜਾਨ ਨੂੰ ਹੀ ਖੋ ਦਿੰਦੀ ਹੈ। ਉਹ ਭੋਲੀ ਜੇਹੀ ਉਦੋਂ ਤੱਕ ਉੱਡ ਦੀ ਰਹਿੰਦੀ ਹੈ ਜਦੋਂ ਤੱਕ ਓਹਦੇ ਸਾਂਹ ਠੰਡੀਆਂ ਹਵਾਵਾਂ ਵਿਚ ਥੱਮ ਨਹੀਂ ਜਾਂਦੇ। ਚੰਨ ਵੀ ਜ਼ਰਾ ਵੀ ਤਰਸ ਨਹੀਂ ਕਰਦਾ ਵਿਚਾਰੀ ਤੇ… ਇਹ ਸਭ ਗਲਤੀ ਕਿਸ ਦੀ?? ਚੰਨ ਦੀ ਯਾਂ ਚਕੋਰ ਦੀ??

ਪਤੰਗਾ ਜਲ ਗਿਆ ਇਸ਼ਕ ਕਰਕੇ…
ਚਕੋਰ ਮਰ ਗਈ ਇਸ਼ਕ ਕਰਕੇ,
…..ਇਹ ਸਭ ਗਲਤੀ ਹੈ ਇਸ਼ਕ ਦੀ…
ਇਸ਼ਕ ਹੀ ਕਾਤਲ ਹੈ,
ਕਾਤਲ ਹੈ ਆਸ਼ਿਕ਼ ਦਾ।

ਇਹ ਇਸ਼ਕ ਵਾਲੀ ਗੱਲ ਮੈਨੂੰ ਦੱਸੀ ਨਾ ਕਿਸੇ ਨੇ, ਇਹ ਤਾਂ ਮੈਨੂੰ ਦਿੱਸੀ ਐ…. ਦਿੱਸੀ ਐ ਮੈਨੂੰ ਅੰਬਰ ਤੇ। ਚਮਕਦੇ ਹੋਏ ਤਾਰੇ ਵਿਚ ਜਿਹੜਾ ਚੰਨ ਕੋਲ ਖਲੋਤਾ ਰਹਿੰਦਾ….ਨਿਹਾਰ ਦਾ ਰਹਿੰਦਾ ਚੰਨ ਨੂੰ। ਉਹਨੂੰ ਪਤਾ ਹੈ ਆਪਣੇ ਹੱਕ ਬਾਰੇ,ਉਹ ਸਿਰਫ ਇਸ਼ਕ ਨੂੰ ਹੀ ਹਕ਼ ਸਮਝਦਾ ਹੈ ਨਾ ਕਿ ਇਸ਼ਕ ਵਾਲੀ ਸ਼ਹਿ ਨੂੰ। ਹੱਕ ਸਮਝਦਾ ਨਹੀਂ ਉਹ ਉਸ ਸੋਹਣੇ ਮਹਿਤਾਬ ਨੂੰ …. ਤਾਹੀ ਉਹ ਕਦੇ ਟੁੱਟਦਾ ਨਹੀਂ ਹੋਰ ਤਾਰਿਆਂ ਵਾਂਗ।
ਲੋਹਡੇ ਵੇਲ਼ੇ ਸੱਭ ਤੋਂ ਪਹਿਲਾ ਆ ਉਹ ਖੜ ਜਾਂਦਾ,ਉਡੀਕ ਦਾ ਉਸ ਮਹਿਤਾਬ ਨੂੰ…
ਸਰਗੀ ਵੇਲੇ ਤੱਕ ਉਹ ਨਿਹਾਰਦਾ ਉਸਨੂੰ, ਨਜ਼ਰਅੰਦਾਜ਼ ਕਰ ਓਹਦੇ ਦਾਗ ਨੂੰ…

ਉਹਨੂੰ ਤਾਂ ਇਸ਼ਕ ਕਰਨੇ ਦਾ ਹੀ ਚਾਹ ਬੜਾ , ਹੈ ਨਹੀਂ ਤਲਬ ਜ਼ਰਾ ਵੀ ਉਸਨੂੰ ਇਸ਼ਕ ਪਾਉਣ ਦੀ । ਮੈਂ ਵੀ ਪੁੱਛਿਆ ਸੀ ਉਸ ਤਾਰੇ ਤੋਂ ਇਸ਼ਕ ਸੋਹਣਾ ਕੇ ਇਸ਼ਕ ਵਾਲਾ ਸੋਹਣਾ? ਉਹ ਬੋਲਿਆ ਮੱਠਾ ਜਿਹਾ ਹੱਸ ਕੇ…ਸ਼ਾਇਰਾਨਾ ਅੰਦਾਜ਼ ਵਿਚ,
ਮੁਝੇ ਪਤਾ ਨਾ ਕੁਛ ਭੀ,
ਮੰਜ਼ਿਲ ਦੂਰ ਹੈ ਯਾ ਕਰੀਬ ਹੈ….
ਬੱਸ ਇਤਨਾ ਹੀ ਜਾਨਾਂ ਮੈਨੇ,
ਕਿ ਯੇ ਸਫ਼ਰ ਬੜਾ ਹਸੀਨ ਹੈ…

ਉਹਦੇ ਨਾਲ ਇਸ਼ਾਰਿਆਂ ਵਿਚ ਹੋਈ ਗੱਲ….ਸ਼ਾਯਰੀਆਂ ਵਿਚ ਹੋਈ ਗੱਲ ਮੈਨੂੰ ਬਹੁਤ ਕੁੱਝ ਦੱਸ ਗਈ ਇਸ਼ਕ ਬਾਰੇ। ਇਹ ਗੱਲ ਪਰ ਬੋਲਕੇ ਨਹੀਂ ਕੀਤੀ ਉਸਨੇ…. ਮੈਨੂੰ ਦਿੱਸੀ ਇਹ ਉਸਦੀ ਖਾਮੋਸ਼ੀ ਵਿਚ। ਇਸ ਦੁਨੀਆਂ ਵਿਚ ਮੈਨੂੰ ਦਿੱਸਦੇ ਨੇ ਦੋ ਹੀ ਚਿਹਰੇ … ਇੱਕ ਇਸ਼ਕ ਦਾ ‘ਤੇ ਦੁੱਜਾ ਆਸ਼ਿਕ਼ ਦਾ।
ਦੋਲਤ ਇਸ਼ਕ ਹੈ.. ਤੇ ਬੰਦਾ ਆਸ਼ਿਕ਼,
ਖੁਦਾ ਇਸ਼ਕ ਹੈ.. ਤੇ ਫ਼ਕੀਰ ਆਸ਼ਿਕ਼,
ਨਸ਼ਾ ਇਸ਼ਕ ਹੈ.. ਸ਼ਰਾਬੀ ਆਸ਼ਿਕ਼,
ਕਿਸਮਤ ਇਸ਼ਕ ਹੈ ਤੇ ਲਕੀਰ ਆਸ਼ਿਕ….
ਇਵੇਂ ਹੀ …. ਪਿਆਰ ਵੀ ਆਸ਼ਿਕ਼ ਹੈ, ਤੇ ਕਲੱਬ ਇਸ਼ਕ..
‘ਸਿਮਰਨਾਂ’ ਆਸ਼ਿਕ ਤੇ ਕਲਮ ਇਸ਼ਕ…

“ਮੈਂ ਡਰਤਾ ਹੂੰ ਮਸ਼ਹੂਰ ਹੋਣੇ ਸੇ,
ਬਦਨਾਮ ਭੀ ਨਾ ਹੋ ਜਾਊ ਇਸ ਬਾਤ ਸੇ ਭੀ ਡਰਤਾ ਹੂੰ….
ਛੁੱਪ-ਛੁੱਪ ਕੇ, ਡਰ ਡਰ ਕੇ,
ਮੈਂ ਇਸ਼ਕ ਫਿਰ ਭੀ ਕਰਤਾ ਹੂੰ…..
ਮੈਂ ਬਦਨਾਮ ਹੂੰ,ਮਸ਼ਹੂਰ ਹੂੰ,ਆਸ਼ਿਕ਼ ਹੂੰ,
ਮੇਰਾ ਇਸ਼ਕ ਹੈ ਅਧੂਰਾ ਸਾ….ਇੱਕ ਤਰਫਾ ਸਾ,
ਮੇਰੇ ਖੁੱਦ ਕੇ ਹੀ ਨਾਂ ਕਾਬਿਲ ਸਾ…..
ਇਸ਼ਕ ਹੀ ਕਾਤਲ ਹੈ,
ਕਾਤਲ ਹੈ ਆਸ਼ਿਕ਼ ਕਾ ।”

~Simrnaa Cross